ਕਿਉਂਕਿ ਡੇਅਰੀ ਫਾਰਮਰ ਦੀ 95% ਆਮਦਨ ਇੱਥੋਂ ਆਉਂਦੀ ਹੈ
MAY 2025
TEAM DAIRY GUARDIAN
ਜਲਦੀ ਪਛਾਣ, ਘੱਟ ਨੁਕਸਾਨ
ਦੁੱਧ ਦੀ ਗੁਣਵੱਤਾ ਅਤੇ ਲੇਵੇ ਦੀ ਸਿਹਤ ਹਰ ਰੋਜ਼ ਪਰਖਣ ਨਾਲ, ਸਬਕਲਿਨਿਕਲ ਮਸਟਾਈਟਿਸ ਦੀ ਸ਼ੁਰੂ ਵਿੱਚ ਹੀ ਪਛਾਣ ਕੀਤੀ ਜਾ ਸਕਦੀ ਹੈ। ਜਿਸ ਨਾਲ ਦੁੱਧ ਦੇ ਘਟਣ ਅਤੇ ਇਲਾਜ ਦੇ ਖ਼ਰਚੇ ਤੋਂ ਬਚਿਆ ਜਾ ਸਕਦਾ ਹੈ। CMT ਟੈਸਟ ਇਸ ਲਈ ਇੱਕ ਬਿਹਤਰ ਵਿਕਲਪ ਹੈ।
ਦੁੱਧ ਚੋਣ ਦੀ ਨਿਯਮਤ ਰੁਟੀਨ
ਹਰ ਰੋਜ਼ ਇੱਕੋ ਸਮੇਂ ’ਤੇ ਨਰਮ ਵਿਵਹਾਰ ਨਾਲ ਦੁੱਧ ਚੋਣ ਅਤੇ ਥਣਾਂ ਉੱਤੇ ਸਹੀ ਤਰੀਕੇ ਨਾਲ ਮਸ਼ੀਨ ਲਗਾਉਣ ਨਾਲ ਗਾਂ ਤਣਾਅ ਵਿੱਚ ਨਹੀਂ ਆਉਂਦੀ ਅਤੇ ਥਣਾਂ ਨੂੰ ਵੀ ਸਿਹਤਮੰਦ ਰੱਖਿਆ ਜਾ ਸਕਦਾ ਹੈ।
ਥਣਾਂ ਦੀ ਸਾਫ਼-ਸਫ਼ਾਈ
ਦੁੱਧ ਚੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਡਿਪ ਦੀ ਵਰਤੋਂ ਕਰੋ। ਇਹ ਥਣਾਂ ਉੱਤੇ ਲੱਗਣ ਵਾਲੇ ਬੈਕਟੀਰੀਆ ਨੂੰ ਮਾਰ ਕੇ ਬੀਮਾਰੀ ਤੋਂ ਬਚਾਅ ਕਰਦੀ ਹੈ। ਕਿੰਨੇ ਥਾਂ ਉੱਤੇ ਅਤੇ ਕਿੰਨੇ ਚਿਰ ਤੱਕ ਡਿਪ ਲਗਾਈ ਗਈ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਬਹੁਤ ਮਹੱਤਵਪੂਰਨ ਹੁੰਦਾ ਹੈ।
ਸਾਫ਼ ਵਾਤਾਵਰਣ
ਗੰਦਾ ਅਤੇ ਵੱਧ ਨਮੀ ਵਾਲਾ ਵਾਤਾਵਰਣ, ਮਸਟਾਈਟਿਸ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਵਧਾਉਂਦਾ ਹੈ। ਨਿਯਮਤ ਸਫ਼ਾਈ ਅਤੇ ਸੁੱਕੀ ਬੈਠਣ ਵਾਲੀ ਜਗ੍ਹਾ ਨਾਲ ਇਸ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।
ਲਾਈਨਰ ਦੀ ਦੇਖਭਾਲ
ਜੇ ਲਾਈਨਰ ਪੁਰਾਣਾ ਹੋ ਜਾਵੇ ਜਾਂ ਢੰਗ ਨਾਲ ਫਿੱਟ ਨਾ ਆਵੇ, ਤਾਂ ਥਣਾਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਲਾਈਨਰ ਨੂੰ ਸਮੇਂ ਸਿਰ ਬਦਲੋ ਅਤੇ ਵੈਕਯੂਮ ਪੱਧਰ ਦੀ ਵੀ ਜਾਂਚ ਕਰਦੇ ਰਹੋ।
ਡ੍ਰਾਈ ਪੀਰੀਅਡ ਵਿੱਚ ਸਾਵਧਾਨੀ
ਗਾਂ ਜਦੋਂ ਡ੍ਰਾਈ ਹੁੰਦੀ ਹੈ, ਉਸ ਸਮੇਂ ਥਣਾਂ ਨੂੰ ਆਰਾਮ ਮਿਲਦਾ ਹੈ। ਇਸ ਦੌਰਾਨ ਠੀਕ ਇਲਾਜ (ਜਿਵੇਂ ਕਿ ਥਣ ਸੀਲੈਂਟ, ਡ੍ਰਾਈ ਥੈਰੇਪੀ ਟਿਊਬਸ) ਨਾਲ ਮਸਟਾਈਟਿਸ ਤੋਂ ਬਚਾਅ ਹੋ ਸਕਦਾ ਹੈ ਅਤੇ ਐਂਟੀਬਾਇਓਟਿਕ ਘੱਟ ਲਗਦੇ ਹਨ।
ਥਣਾਂ ਦੀ ਹਾਲਤ ਉੱਤੇ ਨਜ਼ਰ
ਜੇ ਥਣ ਫੱਟੇ ਹੋਣ, ਸੁੱਜੇ ਹੋਣ ਜਾਂ ਰਫ਼ ਹੋਣ, ਤਾਂ ਇਹ ਲਾਈਨਰ ਚੰਗੀ ਤਰਾਂ ਫਿੱਟ ਨਾ ਆਉਣ ਜਾਂ ਲੋੜ ਤੋਂ ਵੱਧ ਦੁੱਧ ਚੁਆਈ ਦੇ ਲੱਛਣ ਹੋ ਸਕਦੇ ਹਨ। ਇਸ ਲਈ ਸਮੇਂ-ਸਮੇਂ ’ਤੇ ਜਾਂਚ ਕਰਦੇ ਰਹਿਣਾ ਚਾਹੀਦਾ ਹੈ।
ਦੁੱਧ ਚੋਣ ਸਮੇਂ ਸ਼ਾਂਤੀ ਬਣਾਈ ਰੱਖੋ
ਦੁੱਧ ਚੋਣ ਸਮੇਂ ਕਿਸੇ ਵੀ ਪ੍ਰਕਾਰ ਦੇ ਤਣਾਅ ਤੋਂ ਬਚਾਅ ਰੱਖੋ। ਦੁੱਧ ਦੇਣ ਵੇਲੇ ਗਾਂ ਦਾ ਸ਼ਾਂਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।
ਖ਼ੁਰਾਕ ਵਿੱਚ ਪੋਸ਼ਕ ਤੱਤ ਸ਼ਾਮਲ ਕਰੋ
ਸੈਲੀਨੀਅਮ, ਵਿੱਟਾਮਿਨ E ਵਰਗੇ ਪੋਸ਼ਕ ਤੱਤ ਗਾਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦੇ ਹਨ।
ਡਾਕਟਰ ਜਾਂ ਸਲਾਹਕਾਰ ਨਾਲ ਸੰਪਰਕ ਕਰੋ
ਕਦੇ ਵੀ ਮਸਟਾਈਟਿਸ ਦਾ ਸ਼ੱਕ ਹੋਵੇ, ਤਾਂ ਤੁਰੰਤ ਕਿਸੇ ਵੈਟਰਨਰੀ ਡਾਕਟਰ ਜਾਂ ਸਲਾਹਕਾਰ ਦੀ ਸਲਾਹ ਲਵੋ। ਜੋ ਤੁਹਾਨੂੰ ਸਹੀ ਇਲਾਜ ਅਤੇ ਰੋਕਥਾਮ ਦੇ ਤਰੀਕੇ ਦੱਸ ਸਕਦੇ ਹਨ।